ਨਵੀਂ ਦਿੱਲੀ, 6 ਮਈ – ਪੱਛਮੀ ਬੰਗਾਲ ਚੋਣਾਂ ਦੇ ਨਤੀਜਿਆ ਤੋਂ ਬਾਅਦ ਹੋਈ ਹਿੰਸਾ ਉੱਪਰ ਗੰਭੀਰ ਨੋਟਿਸ ਲੈਂਦਿਆ ਕੇਂਦਰੀ ਗ੍ਰਹਿ ਮੰਤਰਾਲੇ ਨੇ 4 ਮੈਂਬਰੀ ਟੀਮ ਨਿਯੁਕਤ ਕੀਤੀ ਹੈ ਜਿਸ ਦੀ ਅਗਵਾਈ ਵਧੀਕ ਸਕੱਤਰ ਪੱਧਰ ਦਾ ਅਧਿਕਾਰੀ ਕਰੇਗਾ। ਇਹ ਟੀਮ ਪੱਛਮੀ ਬੰਗਾਲ ਦਾ ਦੌਰਾ ਕਰੇਗੀ ਤੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਵੇਗੀ ਜੋ ਕਿ ਅੱਜ ਬੰਗਾਲ ਪਹੁੰਚੇਗੀ।