ਨਵੀਂ ਦਿੱਲੀ, 1 ਨਵੰਬਰ – ਭਾਰਤ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਤੇ ਹਰ ਰੋਜ਼ ਕੀਮਤਾਂ ਵੱਧ ਰਹੀਆਂ ਹਨ। ਤੇਲ ਕੰਪਨੀਆਂ ਨੇ ਲਗਾਤਾਰ 6ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਹਨ। ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ 35-35 ਪੈਸੇ ਪ੍ਰਤੀ ਲੀਟਰ ਮਹਿੰਗੇ ਹੋਏ ਹਨ।ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 109.69 ਰੁਪਏ ਅਤੇ ਡੀਜ਼ਲ 99.42 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਮੁੰਬਈ ‘ਚ ਪੈਟਰੋਲ 34 ਪੈਸੇ ਮਹਿੰਗਾ ਹੋ ਕੇ 115. 50 ਰੁਪਏ ਤੇ ਡੀਜ਼ਲ 37 ਪੈਸੇ ਮਹਿੰਗਾ ਹੋ ਕੇ 106. 62 ਰੁਪਏ ਅਤੇ ਚੰਡੀਗੜ੍ਹ ‘ਚ ਪੈਟਰੋਲ 105. 59 ਰੁਪਏ ਤੇ ਡੀਜ਼ਲ 98.16 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਅਕਤੂਬਰ ‘ਚ ਪੈਟਰੋਲ 7 ਰੁਪਏ ਅਤੇ ਡੀਜ਼ਲ 8 ਰੁਪਏ ਮਹਿੰਗਾ ਹੋ ਚੁੱਕਾ ਹੈ।