ਨਵੀਂ ਦਿੱਲੀ, 1 ਨਵੰਬਰ – ਕੋਰੋਨਾ ਦੇ ਮਾਮਲੇ ਘਟਣ ਤੋਂ ਬਾਅਦ ਦਿੱਲੀ ‘ਚ ਪਿਛਲੇ ਡੇਢ ਸਾਲ ਤੋਂ ਬੰਦ ਪਏ ਦਿੱਲੀ ਦੇ ਸਕੂਲ ਅੱਜ ਤੋਂ ਖੁੱਲ੍ਹ ਗਏ ਹਨ। ਸਰਕਾਰੀ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਾਰੀਆਂ ਕਲਾਸਾਂ ਦੇ ਸਕੂਲਾਂ ‘ਚ ਇੱਕ ਸਮੇਂ ਇੱਕ ਕਲਾਸ ‘ਚ 50% ਤੋਂ ਜ਼ਿਆਦਾ ਵਿਦਿਆਰਥੀ ਨਹੀਂ ਬੈਠਣਗੇ। ਆਫਲਾਈਨ ਦੇ ਨਾਲ ਨਾਲ ਆਨਲਾਈਨ ਕਲਾਸਾਂ ਵੀ ਚਾਲੂ ਰਹਿਣਗੀਆਂ ਤੇ ਵਿਦਿਆਰਥੀਆਂ ਨੂੰ ਆਫਲਾਈਨ ਕਲਾਸਾਂ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 8ਵੀਂ ਕਲਾਸ ਤੱਕ ਦੇ ਸਕੂਲ ਵੀ ਖੋਲ੍ਹੇ ਗਏ ਹਨ।