ਮੁੰਬਈ, 1 ਨਵੰਬਰ – Cruise drug party ਮਾਮਲੇ ਨੂੰ ਲੈ ਕੇ ਮਹਾਂਰਾਸ਼ਟਰ ‘ਚ ਸਿਆਸਤ ਕਾਫੀ ਤੇਜ ਹੋ ਗਈ। ਮਹਾਂਰਾਸ਼ਟਰ ਦੇ ਕੈਬਨਿਟ ਮੰਤਰੀ ਨਵਾਬ ਮਲਿਕ ਨੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਦੀ ਫੋਟੋ ਸਾਂਝੀ ਕਰ ਦੋਸ਼ ਲਗਾਇਆ ਸੀ ਕਿ ਅਮ੍ਰਿਤਾ ਦੇ ਨਾਲ ਤਸਵੀਰ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਕਥਿਤ ਡਰੱਗ ਤਸਕਰ ਹੈ।ਨਵਾਬ ਮਲਿਕ ਦੇ ਦੋਸ਼ਾਂ ਉੱਪਰ ਪਲਟਵਾਰ ਕਰਦੇ ਹੋਏ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਨਵਾਬ ਮਲਿਕ ਦੇUnderworld ਨਾਲ ਸਬੰਧ ਹਨ ਤੇ ਇਸ ਦਾ ਸਬੂਤ ਉਹ ਦਿਵਾਲੀ ਤੋਂ ਬਾਅਦ ਦੇਣਗੇ।