ਮੁੰਬਈ, 1 ਨਵੰਬਰ – ਵਿਸ਼ਵ ਟੀ-20 ਕ੍ਰਿਕੇਟ ਕੱਪ ਵਿਚ ਭਾਰਤ ਦੀ ਨਿਊਜ਼ੀਲੈਂਡ ਹੱਥੋਂ ਹੋਈ ਹਾਰ ਨੇ ਕ੍ਰਿਕੇਟ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਹੈ। ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੁੱਦੀਨ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਸਪਿਨਰਾਂ ਖਿਲਾਫ ਭਾਰਤੀ ਬੱਲੇਬਾਜ਼ੀ ਨੇ ਜਿਸ ਤਰਾਂ ਦੀ ਤਕਨੀਕ ਵਰਤੀ, ਉਸ ਤੋਂ ਉਹ ਖਾਸੇ ਨਿਰਾਸ਼ ਹੋਏ ਹਨ।ਮੈਚ ਵਿਚ ਹਾਰ-ਜਿੱਤ ਤਾਂ ਹੁੰਦੀ ਹੀ ਹੈ, ਪਰ ਜਿਸ ਤਰਾਂ ਨਾਲ ਭਾਰਤ ਹਾਰਿਆ ਉਹ ਜ਼ਰੂਰੀ ਹੈ। ਸਪਿਨਰਾਂ ਖਿਲਾਫ ਭਾਰਤੀ ਬੱਲੇਬਾਜ਼ਾਂ ਦਾ ਨਾ ਕੋਈ ਫੁੱਟਵਰਕ ਤੇ ਨਾ ਹੀ ਸਵੀਪ ਸ਼ਾਟ, ਜਿਸ ਦੇ ਚੱਲਦਿਆ ਨਿਊਜ਼ੀਲੈਂਡ ਦੇ ਸਪਿਨਰਾਂ ਈਸ਼ ਸੋਢੀ ਅਤੇ ਸੈਂਟਨਰ ਨੇ 8 ਓਵਰਾਂ ‘ਚ ਸਿਰਫ 32 ਸਕੋਰ ਦਿੰਦੇ ਹੋਏ 3 ਵਿਕਟ ਵੀ ਚਟਕਾਏ।