ਨਵੀਂ ਦਿੱਲੀ, 1 ਨਵੰਬਰ – ਸੁਪਰੀਮ ਕੋਰਟ ਨੇ ਕੋਲਕਾਤਾ ਹਾਈਕੋਰਟ ਵੱਲੋਂ ਪੱਛਮੀ ਬੰਗਾਲ ਵਿਚ ਪਟਾਕਿਆ ਦੀ ਵਿੱਕਰੀ ਉੱਪਰ ਲਗਾਈ ਗਈ ਰੋਕ ਦਾ ਫੈਸਲਾ ਰੱਦ ਕਰ ਦਿੱਤਾ ਹੈ। ਕੋਲਕਾਤਾ ਹਾਈਕੋਰਟ ਨੇ ਬੀਤੇ ਦਿਨੀਂ ਕੋਰੋਨਾ ਮਹਾਂਮਾਰੀ ਦੌਰਾਨ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕਾਲੀ ਪੂਜਾ, ਦਿਵਾਲੀ ਦੇ ਜਸ਼ਨਾਂ ਅਤੇ ਕੁੱਝ ਹੋਰ ਤਿੁਹਾਰਾਂ ਦੌਰਾਨ ਪਟਾਕਿਆ ਦੀ ਵਿੱਕਰੀ ਅਤੇ ਵਰਤੋਂ ਉੱਪਰ ਰੋਕ ਲਗਾ ਦਿੱਤੀ ਸੀ।