ਚੰਡੀਗੜ੍ਹ, 1 ਨਵੰਬਰ – ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਦਿਵਾਲੀ ਦਾ ਤੋਹਫਾ ਦਿੰਦੇ ਹੋਏ ਸਾਰੇ ਵਰਗਾਂ ਲਈ ਬਿਜਲੀ ਦਰਾਂ ‘ਚ 3 ਰੁਪਏ ਕਟੌਤੀ ਦਾ ਐਲਾਨ ਕੀਤਾ ਹੈ।100 ਯੂਨਿਟ ਤੱਕ 4.19 ਦੀ ਜਗ੍ਹਾ ਹੁਣ 1.19 ਰੁਪਏ ਦੇਣੇ ਪੈਣਗੇ ਜਦਕਿ 100 ਤੋਂ 300 ਯੂਨਿਟ ਤੱਕ 4 ਰੁਪਏ ਅਤੇ 300 ਤੋਂ 500 ਯੂਨਿਟ ਤੱਕ 5.76 ਰੁਪਏ ਦੇਣੇ ਪੈਣਗੇ।ਇਹ ਛੋਟ 0-7 ਕਿੱਲੋਵਾਟ ਲੋਡ ਤੱਕ ਮਿਲੇਗੀ ਤੇ ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋਣਗੀਆਂ। ਇਸ ਨਾਲ ਪੰਜਾਬ ਸਰਕਾਰ ਨੂੰ 3316 ਕਰੋੜ ਰੁਪਏ ਸਬਸਿਡੀ ਦੇ ਰੂਪ ‘ਚ ਵਾਧੂ ਦੇਣੇ ਪੈਣਗੇ।