ਨਵੀਂ ਦਿੱਲੀ, 2 ਨਵੰਬਰ – ਦੇਸ਼ ਦੀਆਂ 3 ਲੋਕ ਸਭਾ ਸੀਟਾਂ ਅਤੇ 13 ਰਾਜਾਂ ਦੀਆਂ 29 ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰ ਤੋਂ ਜਾਰੀ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਤੋਂ ਬਾਅਦ ਜਿੱਤ ਦੇ ਜਲੂਸ ਦੀ ਇਜਾਜ਼ਤ ਨਹੀਂ ਦਿੱਤੀ ਹੈ। ਜੇਤੂ ਉਮੀਦਵਾਰ ਨਾਲ 2 ਤੋਂ ਵੱਧ ਵਿਅਕਤੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਉਸ ਦਾ ਅਧਿਕਾਰਿਤ ਪ੍ਰਤੀਨਿਧੀ ਰਿਟਰਨਿੰਗ ਅਫਸਰ ਤੋਂ ਚੋਣ ਪ੍ਰਮਾਣ ਪੱਤਰ ਹਾਸਿਲ ਕਰ ਸਕਦਾ ਹੈ।