ਗਾਜ਼ੀਪੁਰ, 2 ਨਵੰਬਰ – ਉੱਤਰ ਪ੍ਰਦੇਸ਼ ਗਾਜ਼ੀਪੁਰ ਦੇ ਮੁਹੰਮਦਾਬਾਦ ਕੋਤਵਾਲੀ ਖੇਤਰ ਦੇ ਅਹਿਰੌਲੀ ਨੇੜੇ ਟਰੱਕ ਵੱਲੋਂ ਕੁਚਲੇ ਜਾਣ ‘ਤੇ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੜਕ ਕਿਨਾਰੇ ਕੁੱਝ ਲੋਕ ਬੈਠੇ ਆਪਸ ‘ਚ ਗੱਲਾਂ ਮਾਰ ਰਹੇ ਸਨ ਕਿ ਅਚਾਨਕ ਇੱਕ ਟਰੱਕ ਸੜਕ ‘ਤੇ ਪਏ ਟੋਏ ਕਾਰਨ ਬੇਕਾਬੂ ਹੋ ਕੇ ਉਨ੍ਹਾਂ ਦੇ ਉੱਪਰ ਆ ਚੜਿਆ। ਹਾਦਸੇ ਵਿਚ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 4 ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਕੁੱਝ ਲੋਕ ਜਖਮੀਂ ਵੀ ਹੋਏ ਹਨ।