ਨਵੀਂ ਦਿੱਲੀ, 3 ਨਵੰਬਰ – ਕੇਂਦਰ ਸਰਕਾਰ ਨੇ ਡੇਂਗੂ ਦੇ ਵੱਧ ਕੇਸਾਂ ਵਾਲੇ 9 ਰਾਜਾਂ ਵਿਚ ਡੇਂਗੂ ਦੀ ਬਿਮਾਰੀ ਉੱਪਰ ਕਾਬੂ ਪਾਉਣ ਅਤੇ ਜਨਤਕ ਸਿਹਤ ਉਪਾਵਾਂ ਵਿਚ ਸਹਾਇਤਾ ਲਈ ਉੱਚ ਪੱਧਰੀ ਟੀਮਾਂ ਭੇਜੀਆਂ ਹਨ।ਮਿਲੀ ਜਾਣਕਾਰੀ ਅਨੁਸਾਰ ਪੰਜਾਬ,ਹਰਿਆਣਾ, ਕੇਰਲ, ਰਾਜਸਥਾਨ, ਤਾਮਿਲਨਾਡੂ, ਯੂ.ਪੀ, ਉੱਤਰਾਖੰਡ, ਦਿੱਲੀ ਅਤੇ ਜੰਮੂ ਕਸ਼ਮੀਰ ਡੇਂਗੂ ਦੇ ਜ਼ਿਆਦਾ ਮਾਮਲਿਆਂ ਦੀ ਰਿਪੋਰਟ ਕਰ ਰਹੇ ਹਨ।ਇਨ੍ਹਾਂ ਰਾਜਾਂ ‘ਚ ਡੇਂਗੂ ਦੇ ਕੁੱਲ ਮਾਮਲਿਆਂ ‘ਚੋਂ 86% ਮਾਮਲੇ ਸਾਹਮਣੇ ਆਏ ਹਨ।