ਨਵੀਂ ਦਿੱਲੀ, 3 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੱਟ ਕੋਵਿਡ ਟੀਕਾਕਰਨ ਵਾਲੇ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।ਇਸ ਵਰਚੂਅਲ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ 1 ਬਿਲੀਅਨ ਦੇ ਅੰਕੜਾ ਤੁਹਾਡੀ ਮੇਹਨਤ ਦੇ ਸਦਕਾ ਹੀ ਹੈ ਕਿਉਕਿ ਪ੍ਰਸ਼ਾਸਨ ਦੇ ਹਰ ਮੈਂਬਰ ਅਤੇ ਆਸ਼ਾ ਵਰਕਰਾਂ ਨੇ ਬਹੁਤ ਕੰਮ ਕਰਦੇ ਹੋਏ ਦੂਰ ਦੂਰ ਤੱਕ ਜਾ ਕੇ ਟੀਕਾਕਰਨ ਕੀਤਾ ਹੈ। 1 ਬਿਲੀਅਨ ਦੇ ਅੰਕੜੇ ਤੋਂ ਬਾਅਦ ਅਸੀਂ ਜੇ ਥੋੜੇ ਵੀ ਢਿੱਲੇ ਪੈ ਗਏ ਤਾਂ ਹੋਰ ਵੱਡਾ ਸੰਕਟ ਆ ਸਕਦਾ ਹੈ। ਸਾਨੂੰ ਥੋੜਾ ਵੀ ਢਿੱਲਾਪਨ ਨਹੀਂ ਆਉਣ ਦੇਣਾ ਹੈ, ਜਿੱਥੇ ਵੀ ਕਮੀ ਹੈ ਉਸ ਨੂੰ ਦੂਰ ਕਰਨਾ ਹੋਵੇਗਾ। ਹਰ ਪਿੰਡ, ਹਰ ਕਸਬੇ ਉੱਪਰ ਫੋਕਸ ਕਰਨਾ ਹੋਵੇਗਾ। ਜੇ ਹਰ ਪਿੰਡ ਲਈ ਅਲੱਗ ਰਣਨੀਤੀ ਬਣਾਉਣੀ ਹੈ ਤਾਂ ਬਣਾਈ ਜਾਵੇ।ਟੀਕਾਕਰਨ ‘ਤੇ ਧਾਰਮਿਕ ਗੁਰੂਆਂ ਦੀ ਸੋਚ ਨਾਲ ਸਾਨੂੰ ਸਥਾਨਕ ਲੋਕਾਂ ਤੱਕ ਪਹੁੰਚਣ ‘ਤੇ ਜ਼ੋਰ ਦੇਣਾ ਹੋਵੇਗਾ।