ਨਵੀਂ ਦਿੱਲੀ, 3 ਨਵੰਬਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ਆਪਣੇ ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਪੇਸ਼ੇਵਰਾਂ ਲਈ Delhi Bazaar ਨਾਂਅ ਦਾ ਇੱਕ ਵੈੱਬ ਪੋਰਟਲ ਤਿਆਰ ਕਰ ਰਹੇ ਹਾਂ। ਇਸ ਨਾਲ ਵਪਾਰੀ, ਉਦਯੋਗਪਤੀ ਅਤੇ ਪੇਸ਼ੇਵਰ ਆਪਣੇ ਉਤਪਾਦਾਂ ਦਾ ਦੁਨੀਆ ਭਰ ਵਿਚ ਪ੍ਰਚਾਰ ਕਰ ਸਕਦੇ ਹਨ।