ਸ੍ਰੀਨਗਰ, 4 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਫੌਜ਼ ਦੇ ਜਵਾਨਾਂ ਨਾਲ ਦਿਵਾਲੀ ਮਨਾਉਣ ਲਈ ਨੌਸ਼ਹਿਰਾ ਪਹੁੰਚੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਨੌਸ਼ਹਿਰਾ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ । ਉਨ੍ਹਾਂ ਕਿਹਾ ਕਿ ਮੈਂ ਆਪਣੀ ਹਰ ਦਿਵਾਲੀ ਫੌਜ਼ ਦੇ ਜਵਾਨਾਂ ਨਾਲ ਮਨਾਈ ਹੈ, ਇਹ ਮੇਰਾ ਪਰਿਵਾਰ ਹਨ। ਮੇਰੇ ਜਵਾਨਾਂ ਦਾ ਫੌਜ਼ ਵਿਚ ਜਾਣਾ ਕੋਈ ਨੌਕਰੀ ਨਹੀਂ ਬਲਕਿ ਸਾਧਨਾ ਹੈ। ਭਾਰਤੀ ਫੌਜ਼ ਦੇ ਜਵਾਨ ਦੇਸ਼ ਦੀ ਸੁਰੱਖਿਆ ਦਾ ਜਿਊਂਦਾ ਜਾਗਦਾ ਕਵਚ ਹਨ ਤੇ ਇਨ੍ਹਾਂ ਦੀ ਬਦੌਲਤ ਹੀ ਦੇਸ਼ ਵਿਚ ਸ਼ਾਂਤੀ ਤੇ ਸੁਰੱਖਿਆ ਹੈ।ਉਨ੍ਹਾਂ ਕਿਹਾ ਕਿ ਰੱਖਿਆ ਬਜਟ ਦਾ ਤਕਰੀਬਨ 65% ਖਰਚ ਦੇਸ਼ ਦੇ ਅੰਦਰ ਹੀ ਖਰੀਦ ਉੱਪਰ ਖਰਚ ਹੋ ਰਿਹਾ ਹੈ।ਅੱਜ ਦੇਸ਼ ਅੰਦਰ ਅਰਜੁਨ ਟੈਂਕ ਬਣ ਰਹੇ ਹਨ।ਤੇਜਸ ਜਿਹੇ ਏਅਰਕ੍ਰਾਫ ਵੀ ਦੇਸ਼ ਅੰਦਰ ਹੀ ਬਣ ਰਹੇ ਹਨ।ਵਿਜੇ ਦਸ਼ਮੀਂ ਵਾਲੇ ਦਿਨ 7 ਡਿਫੈਂਸ ਕੰਪਨੀਆਂ ਦੇਸ਼ ਨੂੰ ਸਮਰਪਿਤ ਕੀਤੀਆਂ ਗਈਆਂ ਹਨ।