ਨਵੀਂ ਦਿੱਲੀ, 6 ਨਵੰਬਰ – ਦੀਵਾਲੀ ‘ਤੇ ਪਾਬੰਦੀ ਦੇ ਬਾਵਜੂਦ ਪਟਾਕੇ ਚਲਾਏ ਜਾਣ ਕਾਰਨ ਉੱਤਰ ਤੇ ਮੱਧ ਭਾਰਤ ਸਮੇਤ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਗਈ ਹੈ।ਕੇਂਦਰ ਸਰਕਾਰ ਦੁਆਰਾ ਸੰਚਾਲਿਤ ਹਵਾ ਗੁਣਵੱਤਾ, ਮੌਸਮ ਪੂਰਵ ਅਨੁਮਾਨ ਅਤੇ ਅਨੁਸੰਧਾਨ ਪ੍ਰਣਾਲੀ (SAFAR) ਦੇ ਵਿਸ਼ਲੇਸ਼ਣ ਅਨੁਸਾਰ ਅੱਜ ਸਵੇਰੇ 6 ਵਜੇ ਦਿੱਲੀ ‘ਚ ਹਵਾ ਦੀ ਗੁਣਵੱਤਾ 533 AQI ਨਾਲ ਗੰਭੀਰ ਸ਼੍ਰੇਣੀ ‘ਚ ਪਾਈ ਗਈ ਹੈ।ਦਿੱਲੀ ਦੇ ਇੰਡੀਆ ਗੇਟ, ਵਿਜੇ ਚੌਂਕ ਅਤੇ ਨਹਿਰੂ ਪਾਰਕ ਆਦਿ ਇਲਾਕਿਆ ਵਿਚ ਸਵੇਰੇ ਧੁੰਦ ਛਾਈ ਰਹੀ। ਇਸ ਤੋਂ ਪਹਿਲਾਂ ਦਿਵਾਲੀ ਦੇ ਅਗਲੇ ਦਿਨ ਦਿੱਲੀ ‘ਚ ਪਿਛਲੇ 5 ਸਾਲਾਂ ਦੌਰਾਨ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਦਰਜ ਕੀਤੀ ਗਈ ਸੀ।