ਹੁਸ਼ਿਆਰਪੁਰ, 6 ਨਵੰਬਰ – ਹੁਸ਼ਿਆਰਪੁਰ ਪੁਲਿਸ ‘ਚ ਤਾਇਨਾਤ ਏ.ਐੱਸ.ਆਈ ਦੀ ਆਪਣੀ ਹੀ ਪਿਸਤੌਲ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਮ੍ਰਿਤਕ ਏ.ਐੱਸ.ਆਈ ਦੀ ਪਹਿਚਾਣ ਗੁਰਮੀਤ ਸਿੰਘ ਵਜ਼ੋਂ ਹੋਈ ਹੈ, ਜੋ ਕਿ ਚਾਰ ਦਿਨ ਛੁੱਟੀ ਕੱਟਣ ਤੋਂ ਬਾਅਦ ਪੁਲਿਸ ਲਾਈਨ ਸਥਿਤ ਆਪਣੀ ਰਿਹਾਇਸ਼ ਪਹੁੰਚਾ ਸੀ ਕਿ ਡਿਊਟੀ ਦੌਰਾਨ ਗੱਡੀ ‘ਚ ਬੈਠਦੇ ਹੋਏ ਆਪਣੀ ਪਿਸਤੌਲ ਸਾਫ ਕਰਨ ਸਮੇਂ ਅਚਾਨਕ ਗੋਲੀ ਚੱਲ ਪਈ ਤੇ ਗੁਰਮੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।