ਭਾਜਪਾ ਰਾਸ਼ਟਰੀ ਕਾਰਜਕਾਰਣੀ ਦੀ ਮੀਟਿੰਗ ‘ਚ ਪਹੁੰਚੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 7 ਨਵੰਬਰ – ਭਾਰਤੀ ਜਨਤਾ ਪਾਰਟੀ ਰਾਸ਼ਟਰੀ ਕਾਰਜਕਾਰਣੀ ਦੀ ਮੀਟਿੰਗ ਦਿੱਲੀ ਦੇ ਐਨ.ਡੀ.ਐਮ.ਸੀ. ਕਨਵੈੱਨਸ਼ਨ ਸੈਂਟਰ ਵਿਚ ਹੋਣ ਜਾ ਰਹੀ ਹੈ। ਮੀਟਿੰਗ ਦੌਰਾਨ 2022 ‘ਚ ਵੱਖ ਵੱਖ ਸੂਬਿਆ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰਾਂ ਹੋਣਗੀਆ। ਮੀਟਿੰਗ ਵਿਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਚੁੱਕੇ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਡਾ ਦੇ ਵੱਲੋਂ ਪ੍ਰਧਾਨਗੀ ਸਾਂਭਣ ਤੋਂ ਬਾਅਦ ਭਾਜਪਾ ਦੀ ਇਹ ਪਾਰਟੀ ਕਾਰਜਕਾਰਣੀ ਮੀਟਿੰਗ ਹੈ।

Leave a Reply

Your email address will not be published. Required fields are marked *