ਅੰਗਹੀਣ ਤੇ ਬਲਾਇੰਡ ਯੂਨੀਅਨ ਪੰਜਾਬ ਦੇ ਵਰਕਰ ਵੱਲੋਂ ਜੋਗਿੰਦਰ ਸਿੰਘ ਮਾਨ ਪ੍ਰਤੀ ਕੀਤੀ ਗਈ ਬਿਆਨਬਾਜ਼ੀ ਗਲਤ – ਲਖਵੀਰ ਸਿੰਘ ਸੈਣੀ

ਫਗਵਾੜਾ, 7 ਨਵੰਬਰ – ਅੰਗਹੀਣ ਤੇ ਬਲਾਇੰਡ ਯੂਨੀਅਨ ਪੰਜਾਬ ਦੀ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਦਵਿੰਦਰ ਕੌਰ ਨੇ ਯੂਨੀਅਨ ਦੇ ਵਰਕਰ ਵੱਲੋਂ ਵਿਸ਼ਵਕਰਮਾ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਫਗਵਾੜਾ ਫੇਰੀ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਅਤੇ ਉਨ੍ਹਾਂ ਦੇ ਪੀ.ਏ ਪ੍ਰਤੀ ਮੀਡੀਆ ਵਿਚ ਕੀਤੀ ਗਈ ਬਿਆਨਬਾਜ਼ੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਮਾਨ ਹਮੇਸ਼ਾ ਅੰਗਹੀਣ ਵਰਗ ਦੇ ਭਲੇ ਲਈ ਯਤਨਸ਼ੀਲ ਰਹੇ ਹਨ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਅੰਗਹੀਣਾਂ ਦੇ ਅਨੇਕਾਂ ਕੰਮ ਕਰਵਾਏ ਹਨ।ਉਨ੍ਹਾਂ ਕਿਹਾ ਕਿ ਫਗਵਾੜਾ ਵਿਚ ਜੋਗਿੰਦਰ ਸਿੰਘ ਮਾਨ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੰਗਹੀਣਾਂ ਦੀ ਭਲਾਈ ਵਾਸਤੇ ਅਨੇਕਾ ਕੰਮ ਕਰਵਾਏ ਹਨ, ਜਿਸ ਲਈ ਯੂਨੀਅਨ ਹਮੇਸ਼ਾ ਇਨ੍ਹਾਂ ਦੀ ਰਿਣੀ ਰਹੇਗੀ। ਉਨ੍ਹਾਂ ਯੂਨੀਅਨ ਦੇ ਵਰਕਰ ਵੱਲੋਂ ਜੋਗਿੰਦਰ ਸਿੰਘ ਮਾਨ ਪ੍ਰਤੀ ਕੀਤੀ ਗਈ ਬਿਆਨਬਾਜ਼ੀ ਲਈ ਮਾਫੀ ਮੰਗੀ ਤੇ ਆਸ ਪ੍ਰਗਟਾਈ ਕਿ ਜੋਗਿੰਦਰ ਸਿੰਘ ਮਾਨ ਵਰਕਰ ਵੱਲੋਂ ਹੋਈ ਗਲਤੀ ਨੂੰ ਮਾਫ ਕਰ ਦੇਣਗੇ।

Leave a Reply

Your email address will not be published. Required fields are marked *