ਮਾਹਿਲਪੁਰ (ਦਲਜੀਤ ਅਜਨੋਹਾ) ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਜਿਲਾ ਹੁਸ਼ਿਆਰਪੁਰ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਕਸਬਾ ਮਾਹਿਲਪੁਰ ਵਿਖੇ ਸਥਿਤ ਹਲਵਾਈਆਂ ਅਤੇ ਬੇਕਰੀ ਦੀਆਂ ਦੁਕਾਨਾਂ ਤੇ ਅਚਨਚੇਤ ਚੈਕਿੰਗ ਕਰ ਖਾਣ ਪੀਣ ਵਾਲੀਆ ਵਸਤਾਂ ਦੇ ਸੈਂਪਲ ਲਏ ਗਏ। ਇਸ ਦੋਰਾਨ ਸਿਹਤ ਵਿਭਾਗ ਦੀ ਟੀਮ ਨੇ ਕਿਹਾ ਕਿ ਇਹ ਚੈਕਿੰਗ ਅਭਿਆਨ ਸਿਵਲ ਸਰਜਨ ਪਰਮਿੰਦਰ ਕੋਰ ਦੀ ਅਗਵਾਈ ਹੇਠ ਹੀ ਚਲਾਇਆ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀ ਡਾ ਲਖਵੀਰ ਸਿੰਘ ਨੇ ਕਿਹਾ ਕਿ ਇਸ ਚੈਕਿੰਗ ਅਭਿਆਨ ਦੋਰਾਨ ਉਨਾਂ ਵੱਲੋਂ ਜਿੱਥੇ ਵੱਖ ਵੱਖ ਦੁਕਾਨਾਂ ਤੇ ਜਾ ਕੇ ਪਨੀਰ, ਬੇਸਨ, ਰਸ ਮਲਾਈ, ਚਮ ਚਮ, ਪੇਸਟੀ ਆਦ ਚੀਜਾ ਦੇ ਕੁੱਲ ੮ ਸੈਂਪਲ ਲਏ। ਉਨਾਂ ਕਿਹਾ ਕਿ ਜੇਕਰ ਇਨਾਂ ਚੀਜਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਪਾਈ ਗਈ ਤਾਂ ਦੁਕਾਨਦਾਰਾ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ। ਉਨਾਂ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਕੋਈ ਦੁਕਾਨਦਾਰ ਵੱਲੋਂ ਖਾਣ ਪੀਣ ਵਾਲੀਆ ਚੀਜਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਤਾਂ ਉਹ ਇਸ ਦੀ ਸੂਚਨਾਂ ਤਰੁੰਤ ਹੀ ਸਿਹਤ ਵਿਭਾਗ ਦੀ ਟੀਮ ਨੂੰ ਦੇਵੇ ਤਾਂ ਜੋ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰ ਉਪਰ ਕਾਰਵਾਈ ਕੀਤੀ ਜਾ ਸਕੇ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿਮ ਇਸੇ ਤਰਾਂ ਹੀ ਜਾਰੀ ਰਹੇਗੀ।