ਆਖ਼ਰੀ ਸਾਹਾਂ ਤੇ ਪੁੱਜੀ ਸਰਕਾਰ ਵੱਲੋਂ ਸਹੂਲਤਾਂ ਦਾ ਐਲਾਨ ਸੰਜੀਵਨੀ ਨਹੀਂ, ਜ਼ਹਿਰ ਸਾਬਿਤ ਹੋਵੇਗਾ- ਜਸਵੀਰ ਸਿੰਘ ਗੜ੍ਹੀ

ਜਲੰਧਰ/ਫਗਵਾੜਾ 9.11.2021 :- ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਆਖ਼ਰੀ ਸਾਹਾਂ ਤੇ ਪੁੱਜੀ ਸਰਕਾਰ ਵੱਲੋਂ ਸਹੂਲਤਾਂ ਕਾਂਗਰਸ ਲਈ ਸੰਜੀਵਨੀ ਨਹੀਂ ਜ਼ਹਿਰ ਸਾਬਿਤ ਹੋਵੇਗਾ। ਕਾਂਗਰਸ ਦੀ ਸਰਕਾਰ ਦੇ 50 ਤੋਂ ਵੀ ਘੱਟ ਦਿਨ ਬਚਦੇ ਹਨ। ਉਹਨਾਂ ਵਲੋਂ ਅਜਿਹੀਆਂ ਸਹੂਲਤਾਂ ਦਾ ਐਲਾਨ ਸਿੱਧ ਕਰਦਾ ਹੈ ਕਿ ਪੰਜ ਸਾਲਾਂ ਦੇ 1825 ਦਿਨਾਂ ਵਿੱਚ 1750 ਦਿਨ ਕਾਂਗਰਸ ਸਰਕਾਰ ਨੇ ਸਮੂਹ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਕਾਂਗਰਸ ਨੇ ਮੈਨੀਫੈਸਟੋ ਵਿਚ ਘਰ ਘਰ ਨੌਕਰੀ, ਕਿਸਾਨਾਂ ਗਰੀਬਾਂ ਦੀ ਕਰਜ਼ ਮਾਫ਼ੀ, ਹਰ ਨੋਜ਼ਵਾਨ ਨੂੰ ਮੋਬਾਈਲ ਫੋਨ, ਲੜਕੀਆਂ ਨੂੰ ਲੈਪਟਾਪ, ਘਿਓ ਚੀਨੀ ਪੱਤੀ, ਨਸ਼ੇ ਖਤਮ ਕਰਨ ਦਾ ਵਾਅਦਾ ਆਦਿ ਕੀਤੇ । ਪ੍ਰੰਤੂ ਕਾਂਗਰਸ ਪੌਣੇ ਪੰਜ ਸਾਲ ਮੋਜ਼ ਮਸਤੀ ਵਿਚ ਮਸ਼ਗੂਲ ਰਹੀ ਤੇ ਹੁਣ ਆਪਸੀ ਖਾਨਾਜੰਗੀ ਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਰੇਤੇ ਦੀ ਕੀਮਤ ਘੱਟ ਕਰਨਾ ਆਦਿ ਅੱਧੇ ਅਧੂਰੇ ਫੈਸਲੇ ਪੰਜਾਬੀਆਂ ਨਾਲ ਧੋਖਾ ਹੈ। ਠੇਕੇ ਤੇ ਕੰਮ ਕਰਦੇ ਸਫਾਈ ਕਰਮਚਾਰੀ, ਕੇਂਦਰ ਸਰਕਾਰ ਦੀਆਂ ਸਕੀਮਾਂ ਤੇ ਠੇਕੇ ਤੇ ਕੱਚੇ ਕਰਮਚਾਰੀ ਆਦਿ ਅੱਜ ਵੀ ਸਰਕਾਰੀ ਨੀਤੀ ਤੋਂ ਬਾਹਰ ਹਨ। ਰੇਤੇ ਦੀਆਂ ਖਾਣਾਂ ਨੂੰ ਕਾਰਪੋਰੇਸ਼ਨ ਬਣਾ ਕੇ ਤੇਲੰਗਾਨਾ ਦੀ ਨੀਤੀ ਅਨੁਸਾਰ ਕਮਾਊ ਮਹਿਕਮਾ ਬਣਾਉਣਾ ਅੱਜ ਵੀ ਸੁਪਨਸਾਜੀ ਗੱਲਾਂ ਹਨ। ਕੈਬਨਿਟ ਮੰਤਰੀ ਦੇ ਪੁੱਤ ਭਤੀਜਿਆਂ ਨੂੰ ਨੌਕਰੀਆਂ ਤੇ ਵਧੀਕ ਐਡਵੋਕੇਟ ਜਨਰਲ ਲਗਾਉਣਾ ਪੰਜਾਬ ਦੇ ਯੋਗਤਾਵਾਨ ਲੋਕਾਂ ਨਾਲ ਧੱਕਾ ਹੈ। ਸ ਗੜ੍ਹੀ ਨੇ ਕਿਹਾ ਕਿ ਬਸਪਾ ਸ਼ਿਰੋਮਣੀ ਅਕਾਲੀ ਦਲ ਸੱਤਾ ਚ ਆਕੇ ਕਾਂਗਰਸ ਦੇ ਫੈਸਲਿਆਂ ਨੂੰ ਦਰੁੱਸਤ ਕਰੇਗੀ।

Leave a Reply

Your email address will not be published. Required fields are marked *