ਗੁਰਦਾਸਪੁਰ ()-ਪਾਕਿਸਤਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਜ਼ਾਰ ਅਹਿਮਦ ਨੇ ਬੀਤੇ ਦਿਨ ਦੀਵਾਲੀ ਸਮਾਗਮ ਸਬੰਧੀ ਖੈਬਰ ਪਖਤੂਨਵਾ ਰਾਜ ਦੇ ਕਰਕ ਵਿਚ ਕੱਟੜਪੰਥੀਆਂ ਵੱਲੋਂ 30 ਦਸੰਬਰ 2020 ਨੂੰ ਸ਼੍ਰੀ ਪਰਮ ਹੰਸ ਜੀ ਮਹਾਰਾਜ ਮੰਦਿਰ ਦੇ ਡਿਗਾਏ ਜਾਣ ਦੇ ਬਾਅਦ ਫਿਰ ਨਿਰਮਾਣ ਦੇ ਬਾਅਦ ਮੰਦਿਰ ਦਾ ਵਿਧੀ ਪੂਰਵਕ ਉਦਘਾਟਨ ਕੀਤਾ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੀ ਸ਼ਾਮ ਨੂੰ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੱਜ ਗੁਲਜ਼ਾਰ ਅਹਿਮਦ ਨੇ ਕਿਹਾ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਦਾ ਹੀ ਪਾਕਿਸਤਾਨ ਦੇ ਘੱਟ ਗਿਣਤੀ ਫਿਰਕੇ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਦੇ ਲਈ ਕਦਮ ਉਠਾਏ ਹਨ ਅਤੇ ਭਵਿੱਖ ਵਿਚ ਵੀ ਇਹ ਚੱਲਦਾ ਰਹੇਗਾ। ਪਾਕਿਸਤਾਨ ਸੰਵਿਧਾਨ ਅਨੁਸਾਰ ਹਿੰਦੂ ਫਿਰਕੇ ਨੂੰ ਹੋਰ ਧਰਮਾਂ ਦੇ ਲੋਕਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਹੈ। ਸੰਵਿਧਾਨ ਅਨੁਸਾਰ ਕਿਸੇ ਨੂੰ ਦੂਜੇ ਧਰਮ ਦੇ ਲੋਕਾਂ ਦੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਵੁਣ ਦਾ ਅਧਿਕਾਰ ਨਹੀਂ ਹੈ। ਇਸ ਮੌਕੇ ’ਤੇ ਪਾਕਿਸਤਾਨ ਹਿੰਦੂ ਕੌਂਸਲ ਦੇ ਸਰਪ੍ਰਸਤ ਡਾ.ਰਮੇਸ ਬੰਕਵਾਨੀ ਨੇ ਕਿਹਾ ਕਿ ਕਰਕ ਘਟਨਾ ਦਾ ਸਮੇਂ ’ਤੇ ਅਤੇ ਸਹੀਂ ਨੋਟਿਸ ਲੈਣ ਦੇ ਲਈ ਅਸੀ ਮੁੱਖ ਜੱਜ ਦੇ ਆਭਾਰੀ ਹਾਂ। ਪਾਕਿਸਤਾਨ ਦੇ ਮੰਦਿਰਾਂ ਦੀ ਸੰਭਾਲ ਕਰਨਾ ਪਾਕਿਸਤਾਨ ਵਕਫ ਬੋਰਡ ਦਾ ਮੁੱਢਲਾ ਫਰਜ ਹੈ । ਉਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਾਲਾਂ ਤੋਂ ਵਕਫ ਬੋਰਡ ਅਧੀਨ ਬੰਦ ਪਏ ਮੰਦਿਰਾਂ ਨੂੰ ਖੋਲਿਆ ਜਾਵੇ ਅਤੇ ਅਜਿਹਾ ਕਰਨ ਨਾਲ ਪਾਕਿਸਤਾਨ ਦੀ ਵਿਗੜੀ ਛਵੀਂ ਠੀਕ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਜੱਜ ਦਾ ਸਵਾਗਤ ਕੀਤ