ਕਿਉ ਟਕਰਾਈ ਆਬੂਲੈਸ ਟੈਂਕਰ ਨਾਲ ,ਖੰਨਾ ਚ ਭਿਆਨਕ ਹਾਦਸਾ।

ਖੰਨਾ-ਕੋਰੋਨਾ ਮਰੀਜ ਨੂੰ ਦਿੱਲੀ ਤੋ ਅੰਮਿ੍ਰਤਸਰ ਛੱਡ ਵਾਪਸ ਦਿੱਲ੍ਹੀ ਜਾ ਰਹੀ ਐਬੂਲੈਸ ਜੀ ਟੀ ਰੋਡ ਨੈਸ਼ਨਲ ਹਾਈਵੇ ਖੰਨਾ ਦੇ ਕੋਲ ਟੈਕਰ ਵਿਚ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਟੱਕਰ ਬਹੁਤ ਜ਼ਬਰਦਸਤ ਸੀ ਕਿ ਅੰਬੂਲੈਂਸ ਪਲਟਣ ਤੋ ਬਾਅਦ ਮੌਕੇ ਤੇ ਹੀ ਐਬੂਲੈਸ ਡਰਾਈਵਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਈ ਵੇ ਤੇ ਨੈਸ਼ਨਲ ਹਾਈ ਦਾ ਟੈਂਕਰ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ। ਪਿੱਛੇ ਤੋ ਆ ਰਹੀ ਅੰਬੂਲੈਂਸ ਦੇ ਡਰਾਈਵਰ ਨੂੰ ਟੈਂਕਰ ਦਾ ਪਤਾ ਨਹੀਂ ਚੱਲਿਆ ਜਿਸ ਨਾਲ ਹਾਦਸਾ ਹੋ ਗਿਆ। ਮ੍ਰਿਤਕ ਦੀ ਪਹਿਚਾਣ ਡਰਾਈਵਰ ਕੈਲਾਸ਼ ਦੇ ਤੋਰ ਤੇ ਹੋਈ ਹੈ ਜਦਕਿ ਹਾਦਸੇ ਵਿੱਚ ਬੱਚੇ ਹੇਲਪਰ ਦੀ ਪਹਿਚਾਣ ਸੰਜੀਵ ਦੇ ਤੋਰ ਤੇ ਹੋਈ ਹੈ। ਲੋਕਾਂ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ ਹੈ। ਉੱਧਰ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੇ ਸ਼ਰਾਬ ਪੀਤੀ ਹੋਈ ਸੀ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *