ਫਗਵਾੜਾ, 13 ਨਵੰਬਰ – ਅੱਜ ਸਤਿਗੁਰੂ ਰਵਿਦਾਸ ਮਾਹਰਾਜ ਜੀ ਦੇ ਚਰਨ ਛੋਹ ਪ੍ਰਪਾਤ ਇਤਿਹਾਸਿਕ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਜੀ ਟੀ ਰੋਡ ਚੱਕ ਹਕੀਮ ਫਗਵਾੜਾ ਵਿਖ਼ੇ ਸ਼੍ਰੋਮਣੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ (ਰਜਿ) ਪੰਜਾਬ ਅਤੇ ਇਲਾਕੇ ਦੀਆ ਸਮੂਹ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰ ਕੁਲਥਮ ਦੀ ਅਗਵਾਈ ਹੇਠ ਹੋਈ । ਮੀਟਿੰਗ ਵਿੱਚ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆ ਰਹੇ 645ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਅਤੇ ਮੰਦਰ ਦੀ ਚੱਲ ਰਹੀ ਉਸਾਰੀ ਸੰਬੰਧੀ ਵਿਚਾਰਾਂ ਕੀਤੀਆਂ ਅਤੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਕੇ ਇਤਿਹਾਸਿਕ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਨੂੰ 5 ਕਰੋੜ ਦੀ ਗਰਾਂਟ ਜਾਰੀ ਕੀਤੀ ਜਾਵੇ ਤਾਂ ਜੋ ਇਸ ਇਤਿਹਾਸਿਕ ਅਸਥਾਨ ਨੂੰ ਜਲਦ ਮੁਕੰਮਲ ਕੀਤਾ ਜਾ ਸਕੇ । ਪ੍ਰਧਾਨ ਦਵਿੰਦਰ ਕੁਲਥਮ ਅਤੇ ਕਮੇਟੀ ਮੈਂਬਰ ਯਸ਼ ਬਰਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਇਸ ਇਤਿਹਾਸਿਕ ਅਸਥਾਨ ਦੇ ਨਾਲ ਲੱਖਾ ਲੋਕਾਂ ਦੀਆ ਭਾਵਨਾਵਾਂ ਜੁੜ੍ਹੀਆਂ ਹੋਈਆ ਹਨ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕੇ ਜਿਸ ਤਰਾਂ ਹੋਰ ਇਤਿਹਾਸਿਕ ਅਸਥਾਨਾਂ ਨੂੰ ਪੰਜਾਬ ਸਰਕਾਰ ਨੇ ਗ੍ਰਾਂਟਾ ਜਾਰੀ ਕੀਤੀਆਂ ਹਨ। ਇਸ ਇਤਿਹਾਸਿਕ ਅਸਥਾਨ ਨੂੰ ਵੀ ਗਰਾਂਟ ਜਾਰੀ ਕੀਤੀ ਜਾਵੇ। ਇਸ ਮੌਕੇ ਸਰਪ੍ਰਸਤ ਐਡਵੋਕੇਟ ਸ਼ਰਧਾ ਰਾਮ, ਅਸ਼ੋਕ ਭਾਟੀਆ, ਜਗਨ ਨਾਥ ਕੈਲੇ, ਕਿਸ਼ਨ ਦਾਸ ਛਿੰਦੀ,ਰਜਿੰਦਰ ਕੁਮਾਰ,ਗੁਰਦਿਆਲ ਸੋਢੀ, ਬਲਦੇਵ ਕੋਮਲ, ਸੀਟੂ ਬਾਈ, ਗੁਰਬਚਨ ਰਾਮ ਠੇਕੇਦਾਰ, ਮਕਬੂਲ ਆਦਿ ਹਾਜ਼ਰ ਸਨ ।