ਇੰਫਾਲ, 13 ਨਵੰਬਰ – ਮਨੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ‘ਚ ਦੀ ਸਿੰਘਾਤ ਸਬ ਡਿਵੀਜ਼ਨ ਵਿਚ ਅਸਮ ਰਾਈਫਲਜ਼ ਯੂਨਿਟ ਦੇ ਕਮਾਂਡਿੰਗ ਅਫਸਰ ਦੇ ਕਾਫਿਲੇ ਉੱਪਰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਕਾਫਿਲੇ ਵਿਚ ਅਫਸਰ ਦੇ ਨਾਲ ਨਾਲ ਉਸ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਸਨ। ਇਸ ਅੱਤਵਾਦੀ ਹਮਲੇ ਵਿਚ ਕਮਾਂਡਿੰਗ ਅਫਸਰ, ਉਸ ਦੀ ਪਤਨੀ ਅਤੇ ਬੱਚੇ ਸਣੇ ਸਿਕਿਓਰਿਟੀ ‘ਚ ਤਾਇਨਾਤ 7 ਜਵਾਨ ਸ਼ਹੀਦ ਹੋ ਗਏ। ਹਾਲਾਂਕਿ ਇਸ ਨੂੰ ਲੈ ਕੇ ਅਧਿਕਾਰਿਤ ਬਿਆਨ ਜਾਰੀ ਨਹੀਂ ਹੋਇਆ ਹੈ।