ਨਵੀਂ ਦਿੱਲੀ, 15 ਨਵੰਬਰ – ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਜਾਂਚ ਦੀ ਨਿਗਰਾਨੀ ਲਈ ਯੂ.ਪੀ ਸਰਕਾਰ ਰਾਜ ਦੇ ਬਾਹਰ ਤੋਂ ਹਾਈਕੋਰਟ ਦੇ ਜੱਜ ਦੀ ਨਿਯੁਕਤੀ ਲਈ ਸਹਿਮਤ ਹੈ। ਸੁਪਰੀਮ ਕੋਰਟ ਨੇ ਪਹਿਲਾਂ ਰਾਜ ਨੂੰ ਹਾਈਕੋਰਟ ਦਾ ਇੱਕ ਸੇਵਾ ਮੁਕਤ ਜੱਜ ਨਿਯੁਕਤ ਕਰਨ ਦਾ ਨਿਰਦੇਸ਼ ਦਿੱਤਾ ਸੀ ਤੇ ਜਸਟਿਸ ਰਾਕੇਸ਼ ਕੁਮਾਰ ਜੈਨ, ਰਣਜੀਤ ਸਿੰਘ ਦੇ ਨਾਂਅ ਸੁਝਾਏ ਸਨ।ਇਸ ਮਾਮਲੇ ‘ਚ ਸੁਪਰੀਮ ਕੋਰਟ ਹੁਣ 17 ਨਵੰਬਰ ਨੂੰ ਹੁਕਮ ਸੁਣਾਵੇਗਾ। ਸੁਪਰੀਮ ਕੋਰਟ ਮੁਤਾਬਿਕ ਇਸ ਲਈ ਹੋਰ ਸਮਾਂ ਚਾਹੀਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਰਾਕੇਸ਼ ਕੁਮਾਰ ਜੈਨ ਤੋਂ ਇਲਾਵਾ ਹੋਰਨਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਰਾਜ (ਯੂ.ਪੀ) ਤੋਂ ਕੁੱਝ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਐੱਸ.ਆਈ.ਟੀ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ।