ਰੇਵਾੜੀ, 15 ਨਵੰਬਰ – ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ‘ਚ ਇੱਕ ਕਾਰ ਦੇ ਨਹਿਰ ‘ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰੇਵਾੜੀ ਦੇ ਪਿੰਡ ਅਗੀਹਰ ਵਿਖੇ ਵਿਆਹ ਸਮਾਗਮ ਤੋਂ ਪਤੀ, ਪਤਨੀ ਅਤੇ ਉਨ੍ਹਾਂ ਦੇ ਲੜਕਾ-ਲੜਕੀ ਵੈਗਨਾਰ ਕਾਰ ਵਿਚ ਸਵਾਰ ਹੋ ਕੇ ਵਾਪਿਸ ਆ ਰਹੇ ਸਨ ਕਿ ਦੇਰ ਰਾਤ 2.30 ਵਜੇ ਦੇ ਕਰੀਬ ਰਸਤੇ ਵਿਚ ਪਿੰਡ ਝਗੜੌਲ਼ੀ ਨੇੜੇ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਪਈ। ਹਾਦਸੇ ਤੋਂ ਬਾਅਦ ਲੜਕੀ ਨੂੰ ਉਸ ਦੇ ਪਿਤਾ ਨੇ ਸ਼ੀਸ਼ਾ ਤੋੜ ਕੇ ਕਾਰ ‘ਚੋਂ ਬਾਹਰ ਕੱਢ ਦਿੱਤਾ ਤੇ ਨਹਿਰ ਉੱਪਰ ਲੱਗੇ ਪੰਪ ਦੀ ਮਦਦ ਨਾਲ ਲੜਕੀ ਨੇ ਬਾਹਰ ਸੜਕ ‘ਤੇ ਆ ਕੇ ਆਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਹਾਦਸੇ ਬਾਰੇ ਦੱਸਿਆ। ਰਾਤ ਨੂੰ ਹੀ ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਬੜੀ ਜੱਦੋ ਜਹਿਦ ਤੋਂ ਬਾਅਦ ਕਾਰ ਨੂੰ ਨਹਿਰ ‘ਚੋਂ ਕੱਢ ਲਿਆ ਗਿਆ ਜਿਸ ਵਿੱਚੋ ਔਰਤ ਤੇ ਉਸ ਦੇ ਲੜਕੇ ਦੀਆਂ ਲਾਸ਼ਾਂ ਬਰਾਮਦ ਹੋ ਗਈਅਆਂ ਜਦਕਿ ਉਸ ਦਾ ਪਤੀ ਲਾਪਤਾ ਹੈ ਜਿਸ ਦੀ ਭਾਲ ਜਾਰੀ ਹੈ।