ਨਵੀਂ ਦਿੱਲੀ, 17 ਨਵੰਬਰ – ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਦੀ ਨਿਗਰਾਨੀ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਿਟਾਇਰਡ ਜੱਜ ਰਾਕੇਸ਼ ਕੁਮਾਰ ਜੈਨ ਨੂੰ ਨਿਯੁਕਤ ਕੀਤਾ ਹੈ।ਇਸ ਦੇ ਨਾਲ ਹੀ ਜਾਂਚ ਲਈ ਐੱਸ.ਆਈ.ਟੀ ਦਾ ਵੀ ਪੁਨਰ ਗਠਨ ਕੀਤਾ ਗਿਆ ਹੈ, ਜਿਸ ਵਿਚ 3 ਆਈ.ਪੀ.ਐੱਸ ਅਧਿਕਾਰੀਆਂ ਐਸ.ਬੀ ਸ਼ਿਰੋਡਕਰ, ਦੀਪਇੰਦਰ ਸਿੰਘ ਅਤੇ ਪਦਮਜਾ ਚੌਹਾਨ ਦੇ ਨਾਂਅ ਸ਼ਾਮਿਲ ਹਨ। ਚਾਰਜਸ਼ੀਟ ਦਾਖਲ ਹੋਣ ਅਤੇ ਰਿਟਾਇਰਡ ਜੱਜ ਰਾਕੇਸ਼ ਕੁਮਾਰ ਜੈਨ ਦੀ ਰਿਪੋਰਟ ਮਿਲਣ ਤੋਂ ਬਾਅਦ ਲਖੀਮਪੁਰ ਖੀਰੀ ਮਾਮਲੇ ‘ਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ।