ਬਟਾਲਾ, 17 ਨਵੰਬਰ – ਕੋਰੋਨਾ ਦੇ ਚੱਲਦਿਆਂ ਡੇਢ ਸਾਲ ਤੋਂ ਵੀ ਵੱਧ ਸਮਾਂ ਬੰਦ ਰਹਿਣ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਅੱਜ ਮੁੜ ਤੋਂ ਖੁੱਲ੍ਹ ਗਿਆ ਹੈ ਤੇ 49 ਸ਼ਰਧਾਲੂਆਂ ਪਹਿਲੇ ਦਿਨ ਨਤਮਸਤਕ ਹੋਣ ਲਈ ਗੁਰਦੁਆਰਾ ਸਾਹਿਬ ਪਹੁੰਚਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਸ਼ਰਧਾਲੂਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਪਹਿਲਾਂ 9 ਨਵੰਬਰ 2019 ਤੋਂ ਲੈ ਕੇ 15 ਮਾਰਚ 2020 ਤੱਕ ਹੀ ਖੁੱਲ੍ਹ ਸਕਿਆ ਸੀ ਤੇ ਕੋਰੋਨਾ ਦੇ ਚੱਲਦਿਆਂ ਉਸ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਬੰਦ ਕਰ ਦਿੱਤਾ ਗਿਆ । ਪਹਿਲਾਂ ਇਹ ਲਾਂਘਾ 16 ਮਾਰਚ ਤੋਂ 16 ਅਪ੍ਰੈਲ ਤੱਕ ਇਕ ਮਹੀਨੇ ਲਈ ਬੰਦ ਕੀਤਾ ਗਿਆ ਸੀ, ਪ੍ਰੰਤੂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਤੱਕ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਰਿਹਾ।