ਨਵੀਂ ਦਿੱਲੀ, 17 ਨਵੰਬਰ – ਪੱਛਮੀ ਬੰਗਾਲ, ਅਸਮ ਅਤੇ ਪੰਜਾਬ ‘ਚ ਬੀ.ਐੱਸ.ਐੱਫ ਦਾ ਅਧਿਕਾਰ ਖੇਤਰ ਵਧਾਉਣ ਉੱਪਰ ਸਥਿਤੀ ਸਪੱਸ਼ਟ ਕਰਦਿਆ ADG BSF ਯੋਗੇਸ਼ ਬਹਾਦੁਰ ਨੇ ਕਿਹਾ ਕਿ ਇਹ ਕਿਹਾ ਗਿਆ ਹੈ ਕਿ ਇਹ ਕਦਮ ਬੀ.ਐੱਸ.ਐੱਫ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਜਾਂਚ ਕਰਨ ਦਾ ਅਧਿਕਾਰ ਦਿੰਦਾ ਹੈ, ਇਹ ਸੱਚ ਨਹੀਂ ਹੈ। ਨਾ ਤਾਂ ਸਾਡੇ ਕੋਲ ਪਹਿਲਾਂ ਜਾਂਚ ਦੀ ਸ਼ਕਤੀ ਸੀ ਤੇ ਨਾ ਹੁਣ ਹੈ। ਐੱਫ.ਆਈ.ਆਰ ਦਰਜ ਕਰਨ ਦਾ ਅਧਿਕਾਰ ਵੀ ਸਾਡੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਸਰਹੱਦ ‘ਤੇ ਕਿਸੇ ਵਿਅਕਤੀ ਨੂੰ ਫੜਦੇ ਹਾਂ ਜਾਂ ਕੁੱਝ ਜਬਤ ਕਰਦੇ ਹਾਂ ਤਾਂ ਉਸ ਨੂੰ ਸਬੰਧਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੌਂਪ ਦਿੰਦੇ ਹਾਂ।