ਭੋਪਾਲ, 17 ਨਵੰਬਰ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨਾਲ ਕੋਵਿਡ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸੂਬੇ ‘ਚ ਕੋਰੋਨਾ ਕੰਟਰੋਲ ‘ਚ ਹੈ ਤੇ ਹੁਣ ਸੂਬੇ ‘ਚ 78 ਸਰਗਰਮ ਮਾਮਲੇ ਚੱਲ ਰਹੇ ਹਨ। ਇਸ ਦੇ ਚੱਲਦਿਆ ਉਨ੍ਹਾਂ ਐਲਾਨ ਕੀਤਾ ਕਿ ਸੂਬੇ ‘ਚੋਂ ਕੋਰੋਨਾ ਕਾਰਨ ਲਾਈਆਂ ਗਈਆਂ ਸਾਰੀਆ ਪਾਬੰਦੀਆਂ ਹਟਾਈਆਂ ਜਾਣਗੀਆਂ।