ਨਵੀਂ ਦਿੱਲੀ, 18 ਨਵੰਬਰ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਤਕਨੀਕੀ ਵਿਕਾਸ ਅਤੇ ਕ੍ਰਾਂਤੀ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤ ਵਿਚ 5 ਮਹੱਤਵਪੂਰਨ ਬਦਲਾਅ ਹੋ ਰਹੇ ਹਨ। ਭਾਰਤ ਵਿਚ ਸਭ ਤੋਂ ਵਿਆਪਕ ਜਨਤਕ ਸੂਚਨਾ ਬੁਨਿਆਦੀ ਢਾਂਚਾ ਬਣ ਰਿਹਾ ਹੈ ਤੇ ਅਸੀਂ 60 ਹਜ਼ਾਰ ਪਿੰਡਾਂ ਨੂੰ ਜੋੜਨ ਦੀ ਰਾਹ ‘ਤੇ ਹਾਂ।ਪ੍ਰਧਾਨ ਮੰਤਰੀ ਅਨੁਸਾਰ ਕੋਵਿਨ ਅਤੇ ਅਰੋਗਿਆ ਸੇਤੂ ਦੀ ਵਰਤੋਂ ਕਰਕੇ ਭਾਰਤ ਵਿਚ ਕੋਵਿਡ ਵੈਕਸੀਨ ਦੇ 110 ਕਰੋੜ ਡੋਜ਼ ਤਕਨੀਕ ਦੀ ਵਰਤੋਂ ਨਾਲ ਪਹੁੰਚਾਏ ਗਏ ਹਨ। ਇਸ ਤੋਂ ਪਹਿਲਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਡਨੀ ਭਾਸ਼ਣ ਨੂੰ ਸੰਬੋਧਨ ਕਰਨ ਨੂੰ ਸਨਮਾਨ ਦੱਸਿਆ।