ਨਵੀਂ ਦਿੱਲੀ, 18 ਨਵੰਬਰ – ਸੁਪਰੀਮ ਕੋਰਟ ਨੇ ਬੌਂਬੇ ਹਾਈਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ “skin to skin contact” ਤੋਂ ਬਿਨ੍ਹਾਂ ਕਿਸੇ ਨਾਬਾਲਿਗ ਨਾਲ ਕੀਤਾ ਅਪਰਾਧ ਜਿਨਸੀ ਸ਼ੋਸ਼ਣ ਵਜੋਂ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ।ਸੁਪਰੀਮ ਕੋਰਟ ਦਾ ਮੰਨਣਾ ਹੈ ਕਿ “skin to skin contact” ਤੋਂ ਬਿਨ੍ਹਾਂ ਜਿਨਸੀ ਇੱਛਾ ਨਾਲ ਬੱਚਿਆ ਦੇ ਨਾਜ਼ੁਕ ਅੰਗਾਂ ਨੂੰ ਛੂਹਣਾ POCSO act ਤਹਿਤ ਜਿਨਸੀ ਸ਼ੋਸ਼ਣ ਹੈ। POCSO act ਦਾ ਮਕਸਦ ਬੱਚਿਆ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣਾ ਹੈ।