ਚੰਡੀਗੜ੍ਹ, 18 ਨਵੰਬਰ – ਮਨੀ ਲਾਂਡਰਿੰਗ ਮਾਮਲੇ ‘ਚ ਈ.ਡੀ ਵੱਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੁੜ ਤੋਂ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ।ਪੇਸ਼ੀ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਉਸ ਦੇ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ ਹੈ ਤੇ ਉਹ ਲਗਾਤਾਰ ਈ.ਡੀ ਦਾ ਸਮਰਥਨ ਕਰਦਾ ਆ ਰਿਹਾ ਹੈ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਕਿਹਾ ਕਿ ਮੇਰੀ ਆਪਣੀ ਪਾਰਟੀ ਨੇ ਇਸ ਮੌਕੇ ਮੇਰਾ ਸਾਥੀ ਨਹੀਂ ਦਿੱਤਾ, ਜਿਸ ਦਾ ਮੈਨੂੰ ਦੁੱਖ ਹੈ।ਭਾਜਪਾ ਤਾਂ ਮੇਰੇ ਵਿਰੁੱਧ ਸੀ, ਪਰ ਮੇਰੀ ਆਪਣੀ ਪਾਰਟੀ ਵਿਚਲੇ ਕੁੱਝ ਲੋਕਾਂ ਨੇ ਮੇਰੇ ਖਿਲਾਫ ਸਾਜ਼ਿਸ਼ ਰਚੀ ਹੈ, ਜਿਸ ਦਾ ਖੁਲਾਸਾ ਮੈਂ ਕੁੱਝ ਦਿਨਾਂ ‘ਚ ਬਾਹਰ ਆ ਕੇ ਕਰਾਂਗਾ।