ਅੰਮ੍ਰਿਤਸਰ, 22 ਨਵੰਬਰ – ਕਿਸਾਨ ਅੰਦੋਲਨ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਵੰਡਣ ਦੀ ਕੋਸ਼ਿਸ਼ ਹੋਈ ਹੈ।ਕਿਸਾਨ ਅੰਦੋਲਨ ਦੌਰਾਨ ਕੁੱਝ ਧਿਰਾਂ ਅਜਿਹੀਆਂ ਵੀ ਸਨ ਜੋ ਸਿੱਖ ਸੋਚ, ਫਲਸਫੇ, ਇਤਿਹਾਸ ਅਤੇ ਭਾਵਨਾਵਾਂ ਨੂੰ ਦਰਕਿਨਾਰ ਕਰ ਕਿਸਾਨੀ ਮਸਲੇ ਨੂੰ ਸਿੱਖ ਬਨਾਮ ਭਾਰਤ ਸਰਕਾਰ ਬਣਾ ਰਹੀਆਂ ਸਨ। ਕਿਸਾਨੀ ਮਸਲੇ ਨੂੰ ਸਿੱਖ ਬਨਾਮ ਹਿੰਦੂ ਬਣਾਉਣ ਦਾ ਵੀ ਯਤਨ ਹੋਇਆ ਹੈ। ਪਰੰਤੂ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕਰਕੇ ਇਨ੍ਹਾਂ ਵੰਡ ਪਾਊ ਮਨਸੂਬਿਆ ਨੂੰ ਨਾਕਾਮ ਕੀਤਾ ਹੈ। ਇਸ ਲਈ ਉਹ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਧੰਨਵਾਦੀ ਹਨ।