ਬੰਗਾ, 23 ਨਵੰਬਰ – ਵਿਧਾਨ ਸਭਾ ਹਲਕਾ ਬੰਗਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੰਗਾ ਹਲਕੇ ਨੂੰ ਕਰੋੜਾਂ ਰੁਪਏ ਦੇ ਗੱਫੇ ਦਿੱਤੇ ਹਨ। ਬੰਗਾ ਵਿਖੇ ਰੈਲੀ ਦੌਰਾਨ ਚਰਨਜੀਤ ਚੰਨੀ ਨੇ ਬੰਗਾ ਹਲਕੇ ਨੂੰ 25 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਬੰਗਾ ਵਿਖੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਦੇ ਨਾਂਅ ‘ਤੇ ਡਿਗਰੀ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ ਜਿਸ ਉੱਪਰ 15 ਕਰੋੜ ਰੁਪਏ ਖਰਚਾ ਆਵੇਗਾ। ਇਸ ਤੋਂ ਇਲਾਵਾ ਉਨ੍ਹਾਂ ਹਲਕੇ ਦੀਆਂ ਸੜਕਾਂ ਲਈ 32 ਕਰੋੜ ਰੁਪਏ ਦੇਣ ਅਤੇ ਬੰਗਾ ਵਿਖੇ ਫਾਇਰ ਸਟੇਸ਼ਨ ਬਣਾਉਣ ਦਾ ਵੀ ਐਲਾਨ ਕੀਤਾ।