ਚੰਡੀਗੜ੍ਹ, 23 ਨਵੰਬਰ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਝਟਕਾ ਦਿੰਦੇ ਹੋਏ Orbit bus service ਦੀਆਂ ਬੱਸਾਂ ਉੱਪਰ ਹੋਈ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ Orbit ਦੀਆਂ ਜ਼ਬਤ ਕੀਤੀਆਂ ਬੱਸਾਂ ਨੂੰ 1 ਘੰਟੇ ਵਿਚ ਛੱਡਣ ਅਤੇ ਰੱਦ ਕੀਤੇ ਪਰਮਿਟ ਵੀ ਤੁਰੰਤ ਬਹਾਲ ਕਰਨ ਦੇ ਹੁਕਮ ਦਿੱਤੇ ਹਨ।