ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ 2 ਸੀਟਾਂ ਦੀ ਅਦਲਾ ਬਦਲੀ

ਚੰਡੀਗੜ੍ਹ, 23 ਨਵੰਬਰ –ਪੰਜਾਬ ਵਿਚ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ 2 ਸੀਟਾਂ ਦੀ ਅਦਲਾ ਬਦਲੀ ਕੀਤੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸਾਂਝੇ ਤੌਰ ‘ਤੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਹਲਕਾ ਮੋਹਾਲੀ ਅਤੇ ਲੁਧਿਆਣਾ ਨਾਰਥ ਜੋ ਕਿ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਵਿੱਚ ਸਨ ਹੁਣ ਇਨ੍ਹਾਂ ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ ਜਦਕਿ ਵਿਧਾਨ ਸਭਾ ਹਲਕਾ ਰਾਏਕੋਟ (ਐਸ.ਸੀ) ਅਤੇ ਦੀਨਾਨਗਰ (ਐਸ.ਸੀ) ਜੋ ਕਿ ਅਕਾਲੀ ਦਲ ਦੇ ਹਿੱਸੇ ਸਨ ਇਨ੍ਹਾਂ ਸੀਟਾਂ ਤੋਂ ਹੁਣ ਬਸਪਾ ਦੇ ਉਮੀਦਵਾਰ ਚੋਣ ਲੜਨਗੇ।

Leave a Reply

Your email address will not be published. Required fields are marked *