ਰਾਜ ਵੇਰਕਾ ਦਾ ਕੇਜਰੀਵਾਲ ਉੱਪਰ ਵੱਡਾ ਸਿਆਸੀ ਹਮਲਾ

ਅੰਮ੍ਰਿਤਸਰ, 24 ਨਵੰਬਰ – ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ ਵੱਡਾ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੋਲ ਤਾਂ ਬੂਥਾਂ ਉੱਪਰ ਬੈਠਣ ਲਈ 25 ਲੋਕ ਨਹੀਂ।ਕੇਜਰੀਵਾਲ ਪਹਿਲਾਂ ਆਪਣੇ ਵਿਧਾਇਕਾਂ ਨੂੰ ਸੰਭਾਲ ਲੈਣ। ਰਾਜ ਵੇਰਕਾ ਅਨੁਸਾਰ ਭਗਵੰਤ ਮਾਨ ਵਿਚ ਚੱਲ ਰਿਹਾ ਹੈ।ਦੱਸਣਯੋਗ ਹੈ ਕਿ ਕੇਜਰੀਵਾਲ ਨੇ ਬੀਤੇ ਦਿਨ ਕਿਹਾ ਸੀ ਕਿ ਕਾਂਗਰਸ ਦੇ 25 ਵਿਧਾਇਕ ‘ਆਪ’ ਵਿਚ ਆਉਣਾ ਚਾਹੁੰਦੇ ਹਨ ਪਰ ਉਹ ਕਾਂਗਰਸ ਦਾ ਕੂੜਾ ਨਹੀਂ ਚੁੱਕਣਾ ਚਾਹੁੰਦੇ।

Leave a Reply

Your email address will not be published. Required fields are marked *