ਨਵੀਂ ਦਿੱਲੀ, 25 ਨਵੰਬਰ – ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਦੇ ਟਵੀਟ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਵਾਬ ਆਇਆ ਹੈ। ਆਪਣੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਪਰਗਟ ਸਿੰਘ ਕਹਿੰਦੇ ਹਨ ਕਿ ਪੰਜਾਬ ਦੇ ਸਕੂਲ ਦੇਸ਼ ‘ਚ ਸਭ ਤੋਂ ਵਧੀਆਂ ਹਨ, ਪੰਜਾਬ ਦੇ ਅਧਿਆਪਕ ਖੁਸ਼ ਹਨ। ਜੋ ਲੋਕ ਪੰਜਾਬ ਦੇ ਸਕੂਲਾਂ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਸੰਤੁਸ਼ਟ ਹਨ, ਉਹ ਕਾਂਗਰਸ ਨੂੰ ਵੋਟ ਪਾਉਣ। ਜੋ ਲੋਕ ਦਿੱਲੀ ਜਿਹੀ ਸਿੱਖਿਆ ਵਿਵਸਥਾ ਚਾਹੁੰਦੇ ਹਨ ਉਹ ਸਾਨੂੰ ਵੋਟ ਦੇਣ।