ਅੰਮ੍ਰਿਤਸਰ, 25 ਨਵੰਬਰ – ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਵਿਖੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ। ਹੁਣ ਜੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਬੁਰੇ ਲੱਗਦੇ ਹਨ ਤਾਂ ਚਰਨਜੀਤ ਚੰਨੀ ਕਿਉਂ ਕੈਪਟਨ ਦੀ ਕੈਬਨਿਟ ਵਿਚ ਮੰਤਰੀ ਬਣੇ ਰਹੇ ਤੇ ਉਨ੍ਹਾਂ ਦਾ ਸਾਥ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤੇ ਚੰਨੀ ਸਰਕਾਰ ਦੋਵੇਂ ਇੱਕੋ ਜਿਹੇ ਹਨ। ਚੰਨੀ ਸਰਕਾਰ ਵੀ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੀ ਹੈ ਤੇ ਬਿਜਲੀ ਦੇ ਬਿੱਲਾਂ ਦਾ ਝੂਠ ਸਾਰਿਆਂ ਦੇ ਸਾਹਮਣੇ ਹੈ।ਉਨ੍ਹਾਂ ਕਿਹਾ ਕਿ ਠੋਕੋ ਤਾਲੀ ਅਤੇ ਖਜ਼ਾਨਾ ਮੰਤਰੀ ਵੀ ਝੂਠ ਬੋਲ ਰਹੇ ਹਨ।