ਨਵੀਂ ਦਿੱਲੀ, 26 ਨਵੰਬਰ – ਸੰਵਿਧਾਨ ਦਿਵਸ ‘ਤੇ ਬੋਲਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਆਜ਼ਾਦੀ ਦਾ ਮਹਾਂਉਤਸਵ ਦੌਰਾਨ ਸਾਡੇ ਲਈ ਫਰਜ਼ ਦੇ ਮਾਰਗ ‘ਤੇ ਅੱਗੇ ਵਧਣਾ ਜ਼ਰੂਰੀ ਹੈ ਤਾਂ ਜੋ ਸਾਡੇ ਅਧਿਕਾਰਾਂ ਦੀ ਰੱਖਿਆ ਹੋ ਸਕੇ।ਭਾਰਤ ਇੱਕ ਅਜਿਹੇ ਸੰਕਟ ਵੱਲ ਵੱਧ ਰਿਹਾ ਹੈ ਜੋ ਸੰਵਿਧਾਨ ਨੂੰ ਸਮਰਪਿਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਪਰਿਵਾਰਿਕ ਪਾਰਟੀਆਂ ਲੋਕਤੰਤਰ ਪ੍ਰਤੀ ਆਸਥਾ ਰੱਖਣ ਵਾਲਿਆਂ ਅਤੇ ਦੇਸ਼ ਲਈ ਖਤਰਾ ਹਨ।