ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ – ਪਹਿਲੀ ਪਾਰੀ ‘ਚ ਭਾਰਤ ਦੀ ਪੂਰੀ ਟੀਮ 345 ਦੌੜਾਂ ਬਣਾ ਕੇ ਆਊਟ

ਕਾਨਪੁਰ, 26 ਨਵੰਬਰ – ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਕਾਨਪੁਰ ਵਿਖੇ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਭਾਰਤ ਦੀ ਪੂਰੀ ਟੀਮ 345 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵੱਲੋਂ ਪਹਿਲਾਂ ਟੈਸਟ ਮੈਚ ਖੇਡ ਰਹੇ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਸੈਂਕੜਾਂ ਲਗਾਉਂਦੇ ਹੋਏ 105 ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 52 ਅਤੇ ਰਵਿੰਦਰ ਜਡੇਜਾ ਨੇ 50 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਤੇਜ ਗੇਂਦਬਾਜ਼ ਟਿਮ ਸਾਊਦੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆ 5 ਵਿਕਟਾਂ ਹਾਸਿਲ ਕੀਤੀਆਂ।

Leave a Reply

Your email address will not be published. Required fields are marked *