ਪਰਗਟ ਸਿੰਘ ਨੇ ਮਨੀਸ਼ ਸਿਸੋਦੀਆ ਦਾ ਚੈਲੰਜ ਕੀਤਾ ਕਬੂਲ

ਚੰਡੀਗੜ੍ਹ, 26 ਨਵੰਬਰ – ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਅਤੇ ਪੰਜਾਬ ਦੇ ਸਕੂਲਾਂ ਦੀ ਤੁਲਨਾ ‘ਤੇ ਖੁੱਲ੍ਹੀ ਬਹਿਸ ਕਰਨ ਦੇ ਚੈਲੰਜ ਨੂੰ ਸਵੀਕਾਰ ਕੀਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ਅਸੀਂ ਇਸ ਗੱਲ ‘ਤੇ ਵੀ ਬਹਿਸ ਕਰਾਂਗੇ ਕਿ ਸਿਰਫ ਦਿਖਾਵੇ ਲਈ 10 ਸਕੂਲਾਂ ‘ਤੇ ਕਰੋੜਾਂ ਰੁਪਏ ਖਰਚਣੇ ਜਾਇਜ਼ ਹਨ ਜਾਂ ਫਿਰ ਸੂਬੇ ਦੇ ਸੈਂਕੜੇ ਸਰਕਾਰੀ ਸਕੂਲਾਂ ਨੂੰ ਲੋੜ ਅਨੁਸਾਰ ਗ੍ਰਾਂਟ ਦੇ ਕੇ ਲੱਖਾਂ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਜਾਇਜ਼ ਹਨ।

Leave a Reply

Your email address will not be published. Required fields are marked *