ਪੰਜਾਬ ਕਾਂਗਰਸ ‘ਚ ਨਵਾਂ ਕਲੇਸ਼, ਹੁਣ ਸਿੱਧੂ ਤੇ ਜਾਖੜ ਹੋਏ ਆਹਮੋ ਸਾਹਮਣੇ

ਚੰਡੀਗੜ੍ਹ, 26 ਨਵੰਬਰ – ਪੰਜਾਬ ਕਾਂਗਰਸ ‘ਚ ਹੁਣ ਨਵਾਂ ਕਲੇਸ਼ ਪੈਦਾ ਹੋ ਗਿਆ ਹੈ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਆਹਮੋ ਸਾਹਮਣੇ ਹੋ ਗਏ ਹਨ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਨੇ ਲੋਕਾਂ ਦੇ ਮੁੱਦੇ ਨਹੀਂ ਜਦਕਿ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਮੈਂ ਲੋਕਾਂ ਦੇ ਮੁੱਦੇ ਚੁੱਕੇ ਹਨ। ਓਧਰ ਸੁਨੀਲ ਜਾਖੜ ਨੇ ਵੀ ਸ਼ਾਇਰਾਨਾ ਅੰਦਾਜ਼ ਵਿਚ ਸਿੱਧੂ ‘ਤੇ ਪਲਟਵਾਰ ਕੀਤਾ ਹੈ। ਸਿੱਧੂ ਦੇ ਅੰਦਾਜ਼ ‘ਤੇ ਪਾਰਟੀ ਵਿਧਾਇਕਾਂ ਨੇ ਵੀ ਨਾਰਾਜ਼ਗੀ ਜਾਹਰ ਕੀਤੀ ਹੈ। ਵਿਧਾਇਕ ਕੁਲਬੀਰ ਜੀਰਾ ਅਤੇ ਬਰਿੰਦਰਮੀਤ ਪਾਹੜਾ ਦਾ ਕਹਿਣਾ ਹੈ ਕਿ ਸਿੱਧੂ ਨੇ ਮੁੱਦੇ ਠੀਕ ਚੁੱਕੇ ਹਨ, ਪਰ ਤਰੀਕਾ ਗਲਤ ਹੈ। ਸਾਰੇ ਮੁੱਦੇ ਪਾਰਟੀ ਪਲੇਟਫਾਰਮ ‘ਤੇ ਚੁੱਕੇ ਜਾਣੇ ਚਾਹੀਦੇ ਹਨ, ਜਦਕਿ ਸਿੱਧੂ ਆਪਣੀ ਹੀ ਸਰਕਾਰ ਉੱਪਰ ਹਮਲਾਵਰ ਹਨ।

Leave a Reply

Your email address will not be published. Required fields are marked *