ਗੁਰਾਇਆ, 28 ਨਵੰਬਰ (ਮਨੀਸ਼) ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਕਡਿਆਣਾ ਨੇ ਗੁਰਾਇਆਂ ਦੇ ਪਿੰਡ ਰੰਧਾਵਾ ਵਿਖੇ ਇੱਕ ਮਾਮਲੇ ਨੂੰ ਲੈ ਕੇ ਪੱਤਰਕਾਰ ਵਾਰਤਾ ਦੌਰਾਨ ਗੁਰਾਇਆਂ ਪੁਲਿਸ ੳੁੱਪਰ ਗਲਤ ਮਾਮਲਾ ਦਰਜ ਕਰਕੇ ਇੱਕ ਨੌਜ਼ਵਾਨ ਨੂੰ ਜੇਲ ਭੇਜਣ ਦੇ ਗੰਭੀਰ ਦੋਸ਼ ਲਗਾਏ। ਇਸ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸਰੂਪ ਸਿੰਘ ਕਡਿਆਣਾ ਅਤੇ ਨੌਜ਼ਵਾਨ ਨਵਨੀਤ ਸਿੰਘ ਦੀ ਮਾਤਾ ਬਲਜੀਤ ਕੌਰ ਨੇ ਕਿਹਾ ਕਿ 29 ਅਕਤੂਬਰ ਨੂੰ ਗੁਰਾਇਆਂ ਨਜਦੀਕ ਪਿੰਡ ਬੋਪਾਰਾਂਏ ਦੀ ਨਹਿਰ ‘ਤੇ ਹੋਈ ਲੁੱਟ ਦੀ ਵਾਰਦਾਤ ਦਾ ਮਾਮਲਾ ਤਿੰਨ ਅਣਪਛਾਤੇ ਲੁਟੇਰਿਆ ਖਿਲਾਫ ਥਾਣਾ ਗੁਰਾਇਆ ਵਿੱਚ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ 1 ਨਵੰਬਰ ਨੂੰ ਗੁਰਾਇਆ ਪੁਲਿਸ ਨਵਨੀਤ ਸਿੰਘ ਨੂੰ ਪੁੱਛਗਿੱਛ ਕਰਨ ਦਾ ਕਹਿ ਕੇ ਘਰੋ ਲੈ ਗਈ ਸੀ। ਪਰ ਪੁਲਿਸ ਨੇ ਰਾਜਨੀਤਿਕ ਦਬਾਅ ਤੇ ਰੰਜਿਸ਼ ਦੇ ਤਹਿਤ ਨਵਨੀਤ ਨੂੰ ਇਸ ਝੂਠੇ ਪਰਚੇ ਵਿੱਚ ਨਾਮਜਦ ਕਰਕੇ ਗ੍ਰਿਫਤਾਰੀ ਪਾ ਦਿੱਤੀ। ਜਦ ਕਿ ਉਸ ਪਾਸੋਂ ਪੁਲਿਸ ਨੂੰ ਕੋਈ ਵੀ ਰਿਕਵਰੀ ਨਹੀ ਹੋਈ।ਉਨ੍ਹਾਂ ਕਿਹਾ ਕਿ ਨਾ ਤਾਂ ਗੁਰਾਇਆਂ ਪੁਲਿਸ, ਨਾ ਡੀ.ਐੱਸ.ਪੀ ਫਿਲੌਰ ਤੇ ਨਾ ਹੀ ਸੀਨੀਅਰ ਅਧਿਕਾਰੀ ਉਨ੍ਹਾਂ ਦੀ ਕੋਈ ਸੁਣਵਾਈ ਕਰ ਰਹੇ ਹਨ। ਉਨਾਂ ਮੰਗ ਕੀਤੀ ਕਿ ਉਨਾਂ ਨੂੰ ਇਨਸਾਫ ਦਿਵਾਇਆ ਜਾਵੇ।ਓਧਰ ਥਾਣਾ ਗੁਰਾਇਆਂ ਦੇ ਐੱਸ.ਐੱਚ.ਓ ਪਰਮਿੰਦਰ ਸਿੰਘ ਨੇ ਕਿਹਾ ਕਿ ਮੁਦੱਈ ਵੱਲੋਂ ਇਸ ਨੌਜ਼ਵਾਨ ਦੀ ਸ਼ਨਾਖਤ ਕੀਤੀ ਗਈ ਹੈ ਤੇ ਜੋ ਦੋਸ਼ ਪਰਿਵਾਰ ਵੱਲੋਂ ਲਗਾਏ ਜਾ ਰਹੇ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ। ਉਨਾ ਕਿਹਾ ਕਿ ਇਸ ਲੜਕੇ ਉੱਪਰ ਪਹਿਲਾ ਵੀ ਤਿੰਨ ਮਾਮਲੇ ਵੱਖ ਵੱਖ ਧਾਰਵਾਂ ਤਹਿਤ ਦਰਜ਼ ਹਨ।