ਚੰਡੀਗੜ੍ਹ, 30 ਨਵੰਬਰ – ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪ੍ਰੈੱਸ ਵਾਰਤਾ ਦੌਰਾਨ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਪੰਝਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਕਲ ਕਰ ਰਹੇ ਹਨ। ਕੇਜਰੀਵਾਲ ਦੀ ਨਕਲ ਕਰਨਾ ਸੌਖਾ ਹੈ ਪਰ ਇਸ ਉੱਪਰ ਅਮਲ ਕਰਨਾ ਔਖਾ ਹੈ। ਪੰਜਾਬ ਸਰਕਾਰ ਵੱਲੋਂ ਦਲਿਤਾਂ ਨੂੰ 5-5 ਮਰਲੇ ਦੇ ਪਲਾਂਟ ਦੇਣ ‘ਤੇ ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਅਜੇ ਤੱਕ 5-5 ਮਰਲੇ ਦੇ ਪਲਾਂਟ ਨਹੀਂ ਮਿਲੇ। ਦਲਿਤਾਂ ਦੇ ਨਾਂਅ ‘ਤੇ ਸਿਰਫ ਵੋਟ ਵੈਂਕ ਦੀ ਸਿਆਸਤ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਚਰਨਜੀਤ ਚੰਨੀ ਨੂੰ ਚੁਣੌਤੀ ਦਿੱਤੀ ਦਿੱਲੀ ਸਰਕਾਰ ਵਾਂਗ ਕੋਰੋਨਾ ਕਾਲ ਦੌਰਾਨ ਜਾਨਾਂ ਗੁਆਉਣ ਗਰੀਬ ਲੋਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਿੱਤੇ ਜਾਣ।