ਨਵੀਂ ਦਿੱਲੀ, 30 ਨਵੰਬਰ – 12 ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ ਬੋਲਦਿਆ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਪਿਛਲੇ ਇਜਲਾਸ ਵਿਚ ਅਸੀਂ ਜਿਸ ਤਰਾਂ ਦੀ ਅਨੁਸ਼ਾਸਨਹੀਣਤਾ ਦੇਖੀ ਹੈ, ਉਹ ਪਹਿਲਾਂ ਕਦੇ ਨਹੀਂ ਦੇਖੀ। ਵਿਰੋਧੀ ਧਿਰ ਦੇ ਇੱਕ ਸੰਸਦ ਮੈਂਬਰ ਨੇ ਐਲ.ਈ.ਡੀ ਸਕਰੀਨ ਤੋੜਨ ਦੀ ਕੋਸ਼ਿਸ਼ ਕੀਤੀ ਜਦਕਿ ਕੁੱਝ ਸੰਸਦ ਮੈਂਬਰਾਂ ਨੇ ਮਹਿਲਾ ਮਾਰਸ਼ਲਾਂ ਉੱਪਰ ਹਮਲਾ ਕੀਤਾ। ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਕਾਰਵਾਈ ਕਰਨਾ ਜਰੂਰੀ ਸੀ।