ਨਵੀਂ ਦਿੱਲੀ, 30 ਨਵੰਬਰ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਿਸ਼ਨ ਪੰਜਾਬ ਜਾਰੀ ਹੈ। ਇਸ ਦੇ ਤਹਿਤ ਉਹ 2 ਦਸੰਬਰ ਨੂੰ ਪਠਾਨਕੋਟ ਆਉਣਗੇ ਜਿੱਥੇ ਕਿ ਉਹ ਤਿਰੰਗਾ ਯਾਤਰਾ ਕਰਨਗੇ। ਇਸ ਦੌਰਾਨ ਉਹ ਅਹਿਮ ਐਲਾਨ ਵੀ ਕਰ ਸਕਦੇ ਹਨ। ਉਨ੍ਹਾਂ ਨਾਲ ਇਸ ਮੌਕੇ ‘ਤੇ ਮਨੀਸ਼ ਸਿਸੋਦੀਆਂ ਵੀ ਮੌਜੂਦ ਰਹਿਣਗੇ।