ਹੈਦਰਾਬਾਦ, 11 ਮਈ – ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਖੇ ਬੀਤੀ ਦੇਰ ਰਾਤ ਆਕਸੀਜਨ ਨਾ ਮਿਲਣ ਕਰਕੇ ਕੋਰੋਨਾ ਪੀੜਤ 11 ਮਰੀਜ਼ਾਂ ਦੀ ਮੌਤ ਹੋ ਗਈ।ਅਧਿਕਾਰੀ ਨੇ ਦੱਸਿਆ ਕਿ ਆਕਸੀਜਨ ਸਿਲੰਡਰ ਨੂੰ ਲੋਡ ਕਰਨ ‘ਚ 5 ਮਿੰਟ ਲੱਗੇ ਜਿਸ ਕਾਰਨ ਆਕਸੀਜਨ ਦਾ ਪ੍ਰੈਸ਼ਰ ਡਿੱਗ ਗਿਆ ਤੇ ਮਰੀਜ਼ਾਂ ਦੀ ਮੌਤ ਹੋ ਗਈ। ਓਧਰ ਮ੍ਰਿਤਕ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਆਕਸੀਜਨ ਸਪਲਾਈ 20-25 ਮਿੰਟ ਤੱਕ ਡਾਊਨ ਰਹੀ।