ਨਵੀਂ ਦਿੱਲੀ, 11 ਮਈ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ ‘ਚ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ।ਕੇਂਦਰ ਦੇ ਸਹਿਯੋਗ ਨਾਲ ਲਾਕਡਾਊਨ ਸਫਲ ਰਿਹਾ ਹੈ। ਪਿਛਲੇ ਕੁੱਝ ਦਿਨਾਂ ‘ਚ ਦਿੱਲੀ ਸਰਕਾਰ ਨੇ ਆਕਸੀਜਨ ਬੈੱਡਾਂ ਦੀ ਸੰਖਿਆ ‘ਚ ਵਾਧਾ ਕੀਤਾ ਹੈ। ਬੀਤੇ ਦਿਨ ਜੀ.ਟੀ.ਬੀ ਹਸਪਤਾਲ ਨੇੜੇ 500 ਨਵੇਂ ਆਈ.ਸੀ.ਯੂ ਬੈੱਡ ਸ਼ੁਰੂ ਕੀਤੇ ਗਏ ਹਨ। ਹੁਣ ਦਿੱਲੀ ‘ਚ ਆਈ.ਸੀ.ਯੂ ਤੇ ਆਕਸੀਜਨ ਬੈੱਡਾਂ ਦੀ ਕਮੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਦਾ ਉਤਪਾਦਨ ਵਧਾਉਣਾ ਹੋਵੇਗਾ। ਸਿਰਫ 2 ਕੰਪਨੀਆ ਹੀ ਕੋਰੋਨਾ ਵੈਕਸੀਨ ਨਾ ਬਣਾਉਣ, ਹੋਰ ਕੰਪਨੀਆ ਨੂੰ ਵੀ ਕੋਰੋਨਾ ਵੈਕਸੀਨ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ।