ਨਵੀਂ ਦਿੱਲੀ, 4 ਦਸੰਬਰ – ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਪੰਜਾਬ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਵੱਲੋਂ ਨਾਜਾਇਜ ਮਾਈਨਿੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੇ ਹਲਕੇ ਵਿਚ ਰੇਡ ਕੀਤੀ ਗਈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਰਨਜੀਤ ਚੰਨੀ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਨੀ ਸਾਬ੍ਹ ਤੁਹਾਡੇ ਹਲਕੇ ਵਿਚ ਇੰਨੀ ਵੱਡੀ ਰੇਤਾ ਚੋਰੀ। ਕੀ ਇਹ ਬਿਨ੍ਹਾਂ ਸੁਰੱਖਿਆ ਅਤੇ ਪਾਰਟਨਰਸ਼ਿਪ ਦੇ ਸੰਭਵ ਹੈ? ਕਈ ਲੋਕਾਂ ਨੇ ਆਰੋਪ ਲਗਾਏ ਕਿ ਚੰਨੀ ਸਾਬ੍ਹ ਸਭ ਤੋਂ ਵੱਡੇ ਰੇਤ ਮਾਫੀਆ ਹਨ, ਪਰ ਮੈਂ ਯਕੀਨ ਨਹੀਂ ਕੀਤਾ। ਪਰ ਅੱਜ ਚੰਨੀ ਸਾਬ੍ਹ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਤਾਂ ਦੇਣੇ ਹੀ ਪੈਣਗੇ। ਕੀ ਕਾਂਗਰਸ ਕਾਰਵਾਈ ਕਰੇਗੀ?